-
ਤੂੰ ਤਕੜੇ ਹੋਣ ਦਾ ਮਾਣ ਨਾ ਕਰ, ਇੱਥੇ ਤਕੜੇ ਵੀ ਰਗੜੇ ਗਏ ਸਮੇਂ ਨਾਲ
-
ਮੈਂ ਕਦੇ ਆਪਣੀ ਸਫ਼ਾਈ ਪੇਸ਼ ਨਹੀਂ ਕਰਦਾ, ਜਿਹਨੇ ਜਿਵੇਂ ਸੋਚ ਲਿਆ, ਉਹਦੇ ਲਈ ਬਿਲਕੁਲ ਉਹੀ ਹਾਂ ਮੈਂ
-
ਰੁਤਬੇ ਤਾਂ ਅਸੀਂ ਅੱਜ ਵੀ ਉਹੀ ਰੱਖੇ ਨੇ, ਬਸ ਹੁਣ ਹਰ ਐਰੇ-ਗੈਰੇ ਨੂੰ ਮੂੰਹ ਲਾਉਣਾ ਛੱਡ ਦਿੱਤਾ
-
ਬਹੁਤੇ ਸਿਆਣੇ ਨਾ ਬਣੋ, ਕਿਉਂਕਿ ਜਿੰਨੀ ਤੁਹਾਡੀ ਉਮਰ ਹੈ, ਉਨੇ ਕੁ ਤਾਂ ਅਸੀਂ ਪੰਗੇ ਲੈ ਕੇ ਛੱਡ ਦਿੱਤੇ
-
ਕਿਰਦਾਰ ਵਿੱਚ ਥੋੜ੍ਹੀ ਆਕੜ ਵੀ ਰੱਖਣੀ ਪੈਂਦੀ ਆ ਹਰ ਕੋਈ ਇੱਜ਼ਤ ਦੇ ਕਾਬਲ ਨਹੀਂ ਹੁੰਦਾ
-
ਜਿਸ ਦਿਨ ਮੈਂ ਆਪਣੀ ਜ਼ਿਦ ‘ਤੇ ਆ ਗਿਆ, ਫਿਰ ਤੂੰ ਆਪਣਾ ਸਾਰਾ ਜੋਰ ਅਜ਼ਮਾ ਕੇ ਦੇਖ ਲੀ
-
ਕਿਸਮਤ ਦੀਆਂ ਲਕੀਰਾਂ ਤਾਂ ਰੋਜ਼ ਬਦਲਦੇ ਹਾਂ, ਅਸੀਂ ਉਹ ਨਹੀਂ ਜੋ ਹਾਲਾਤਾਂ ਅੱਗੇ ਗੋਡੇ ਟੇਕ ਦੇਈਏ
-
ਪਹਿਚਾਣ ਤਾਂ ਸਭ ਨਾਲ ਹੈ ਸਾਡੀ, ਪਰ ਭਰੋਸਾ ਅੱਜ ਵੀ ਸਿਰਫ਼ ਰੱਬ ‘ਤੇ ਹੈ
-
ਵਹਿਮ ਪਾਲਣੇ ਛੱਡ ਦੇ ਮਿੱਠਿਆ ਹਰੇਕ ਰਾਜੇ ਨੂੰ ਰਾਣੀ ਦੀ ਲੋੜ ਨਹੀਂ ਹੁੰਦੀ
-
ਜਿੱਥੇ ਤੇਰਾ ਸਾਰੇ ਸਾਥ ਛੱਡ ਦੇਣ, ਉੱਥੇ ਬਸ ਇਕ ਵਾਰ ਯਾਦ ਕਰ ਲਈ
-
ਕਿਰਦਾਰ ਐਨਾ ਉੱਚਾ ਰੱਖਿਆ ਕਿ ਸਿਰ ਝੁਕਾਉਣ ਦੀ ਲੋੜ ਨਹੀਂ ਪਈ, ਤੇ ਜਿੱਥੇ ਅਣਖ ਦੀ ਗੱਲ ਆਈ ਉੱਥੇ ਕਦੇ ਪੈਰ ਪਿੱਛੇ ਨਹੀਂ ਪਾਏ
-
ਕਾਪੀ ਤਾਂ ਦੁਨੀਆ ਕਰਦੀ ਐ, ਪਰ ਬਰਾਬਰੀ ਕਰਨ ਲਈ ਅਜੇ ਜ਼ਮਾਨੇ ਨੂੰ ਬਹੁਤ ਟਾਈਮ ਲੱਗਣਾ
-
ਸੱਪਾਂ ‘ਚ ਰਹਿ ਕੇ ਵੀ ਸੱਪ ਨਹੀਂ ਬਣਿਆ ਮੈਂ, ਖੂਨ ਜੇ ਖ਼ਾਨਦਾਨੀ ਹੋਵੇ ਤਾਂ ਮਹਿਫ਼ਲ ਦਾ ਅਸਰ ਨਹੀਂ ਹੁੰਦਾ
-
ਖ਼ਤਮ ਕਰਦਾਂਗੇ ਉਹ ਮਹਿਫ਼ਲ ਜੱਟਾ, ਜੋ ਸਾਡੇ ਭਰਾਵਾਂ ਦੇ ਖ਼ਿਲਾਫ਼ ਹੋਵੇਗੀ
-
ਪਾਠ ਕਰ ਨਹੀਂ ਹੁੰਦਾ, ਭਾਲਦੇ ਆਂ ਖ਼ਾਲਿਸਤਾਨ
-
ਖੂਹਾਂ ਵਰਗੀ ਤਸੀਰ ਹੈ, ਜਿਵੇਂ ਆਵਾਜ਼ ਮਾਰੇਂਗਾ, ਓਵੇਂ ਹੀ ਸੁਣ ਲਵੇਂਗਾ
-
ਗੁਲਾਮੀ ਤੇ ਸਲਾਮੀ ਸਿਰਫ਼ ਰੱਬ ਨੂੰ, ਲੋਕਾਂ ਮੁਹਰੇ ਨਾ ਕਦੇ ਝੁਕੇ ਹਾਂ, ਨਾ ਕਦੇ ਝੁਕਾਂਗੇ
-
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀਂ ਚੱਕੀ ਜਾਂਦੇ ਓ, ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਂਦੇ ਓ
-
ਲੋਕਾਂ ਨੇ ਤਾਂ ਮਸ਼ਹੂਰ ਹੋਣਾ ਸੀ, ਅਸੀਂ ਤਾਂ ਬਦਨਾਮ ਵੀ ਆਪਣੇ ਦਮ ‘ਤੇ ਹੋਏ ਆਂ
-
ਵਕਤ ਬਦਲਿਆ ਏ, ਅਸੀਂ ਨਹੀਂ। ਕੱਲ੍ਹ ਵੀ ਆਪਣੀ ਮਰਜ਼ੀ ਦੇ ਮਾਲਕ ਸੀ ਤੇ ਅੱਜ ਵੀ ਆਪਣੇ ਹੀ ਅਸੂਲਾਂ ‘ਤੇ ਚੱਲਦੇ ਹਾਂ
-
ਸਾਡਾ ਅੰਦਾਜ਼ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਅਸੀਂ ਉਹ ਕਿਤਾਬ ਹਾਂ ਜਿਸ ਦੇ ਪੰਨੇ ਸਿਰਫ ਜਿਗਰੇ ਵਾਲੇ ਹੀ ਪੜ੍ਹ ਸਕਦੇ ਨੇ
-
ਕਦੇ ਗੱਲਾਂ ਦੀ ਨੇਰੀ ਨਹੀਂ ਬਣਾਈ, ਜਾਂ ਚੁੱਪ ਰਹੇ ਆਂ ਜਾਂ ਕਰ ਕੇ ਦਿਖਾਇਆ ਆਂ
-
ਹਾਂ, ਮੈਨੂੰ ਗਰੂਰ ਏ ਆਪਣੇ ਕਿਰਦਾਰ ਤੇ ਮੈਂ ਜਾਨ ਵਾਰ ਦਿਆਂ ਜੇ ਮੈਨੂੰ ਮੇਰੇ ਜਿਹਾ ਕੋਈ ਮਿਲੇ।