Skip to content
Happy New Year Status

-
ਪੂਰੀ ਹੋਵੇ ਹਰ ਤਮੰਨਾ ਤੁਹਾਡੀ,
ਅਸਮਾਨ ਹੋ ਜਾਏ ਤੁਹਾਡਾ,
ਧਰਤੀ ਹੋਏ ਤੁਹਾਡੀ,
ਨਵੇਂ ਸਾਲ ਤੇ ਸੁਭ ਕਾਮਨਾ ਹੈ ਸਾਡੀ।
-
ਰੱਬ ਕਰੇ ਆਉਣ ਵਾਲਾ ਨਵਾਂ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਏ ਤੇ ਤੁਸੀਂ ਪਿਛਲੇ ਸਾਲ ਵਾਲੇ ਸਾਰੇ ਦੁੱਖ ਭੁੱਲ ਜਾਓਂ,
ਨਵਾਂ ਸਾਲ ਮੁਬਾਰਕ।
-
ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ,
ਨਵਾਂ ਸਾਲ ਬਹੁਤ ਬਹੁਤ ਮੁਬਾਰਕ।
-
ਪਰਾਣਾ ਸਾਲ ਹੋ ਰਿਹਾ ਹੈ ਸਭ ਤੋਂ ਦੂਰ,
ਕੀ ਕਰੀਏ ਏਹੀ ਹੈ ਕੁਦਰਤ ਦਾ ਦਸਤੂਰ
ਬੀਤੀਆਂ ਯਾਦਾਂ ਸੋਚ ਕੇ ਉਦਾਸ ਨਾ ਹੋ ਤੂੰ,
ਨਵੇਂ ਸਾਲ ਦੇ ਜਸ਼ਨ ਵਿੱਚ ਧੂਮ ਮਚਾਦੇ ਤੂੰ।
-
ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ।
-
ਭੁਲਾ ਦਿਓ ਬੀਤ ਗਿਆ ਕੱਲ,
ਦਿਲ ‘ਚ ਵਸਾਓ ਆਉਣ ਵਾਲਾ ਕੱਲ,
ਹੱਸੋ ਤੇ ਹਸਾਓ ਚਾਹੇ ਜੋ ਵੀ ਹੋਵੇ ਪਲ,
ਖੁਸ਼ੀਆਂ ਲੈਕੇ ਆਵੇਗਾ ਆਉਣ ਵਾਲਾ ਕੱਲ,
Happy New Year!
-
ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ,
ਏਸ ਨਵੇਂ ਸਾਲ ਨੂੰ ਗਲੇ ਲਗਾਉ,
ਨਵੇਂ ਸਾਲ ਦੀਆਂ ਵਧਾਈਆਂ।
-
ਏਸ ਨਵੇਂ ਸਾਲ ਵਿੱਚ ਜੋ ਤੂੰ ਚਾਹੇ ਉਹ ਤੇਰਾ ਹੋਵੇ,
ਹਰ ਦਿਨ ਖੂਬਸੂਰਤ ਤੇ ਰਾਤਾਂ ਰੌਸ਼ਨ ਹੋਣ,
ਕਾਮਯਾਬੀ ਚੁੰਮਦੀ ਰਹੇ ਕਦਮ ਹਮੇਸ਼ਾ ਤੇਰੇ ਯਾਰ,
ਮੁਬਾਰਕ ਹੋਵੇ ਨਵਾਂ ਸਾਲ ਮੇਰੇ ਯਾਰ।
-
ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ, ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ
-
ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ,
ਹੈਪੀ ਨਿਊ ਯੀਅਰ 2022
-
ਆਓ ਅਰਦਾਸ ਕਰੀਏ ਕਿ ਨਵੇਂ ਸਾਲ ਵਿੱਚ ਬਾਬਾ ਨਾਨਕ ਜੀ ਸਭ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ।
-
ਪਰਮਾਤਮਾ ਕਰੇ ਆਉਣ ਵਾਲਾ ਨਵਾ ਸਾਲ 2022,
ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਖ਼ੁਸੀਆ ਭਰਿਆ ਹੋਵੇ,
ਤੇ ਤੁਹਾਡੇ ਨਾਲ ਜੁੜਿਆ ਹਰ ਇਨਸਾਨ ਤਰੱਕੀਆਂ ਨੂੰ ਚੁੰਮੇ,
ਮੇਰੀ ਦਿਲੋ ਅਰਦਾਸ ਰੱਬ ਕਬੂਲ ਕਰੇ।
-
ਨਵੇਂ ਸਾਲ 2022 ਦੀਆਂ ਲੱਖ ਲੱਖ ਵਧਾਈਆਂ।
-
ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੀ।