Punjabi Breakup Status
-
ਕੌਣ ਭੁਲਾ ਸਕਦਾ ਹੈ ਕਿਸੇ ਨੂੰ,
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ..!!
-
ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ ਕਿ,
ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ..!!
-
ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ,
ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ..!!
-
ਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ..!!
-
ਵਕਤ ਬੜਾ ਬੇਈਮਾਨ ਹੈ,
ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ..!!
-
ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ,
ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ..!!
-
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ..!!
-
ਆਜ਼ਾਦ ਕਰਤਾ ਅੱਜ ਉਸ ਪੰਛੀ ਨੂੰ,
ਜਿਸ ਵਿਚ ਮੇਰੀ ਜਾਨ ਵੱਸਦੀ ਸੀ..!!
-
ਕੁਝ ਰਾਸਤਿਆ ਤੇ ਪੈਰ ਨਹੀ,
ਦਿਲ ਥੱਕ ਜਾਂਦਾ ਹੈ..!!
-
ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ,
ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ..!!
-
ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ ਹੈ,
ਤਾਂ ਇਸ ਤਰਾਂ ਲੱਗਦਾ ਹੈ ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ..!!
-
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ,
ਯਾਦ ਵੀ ਓਹੀ ਆਉਂਦੇ ਨੇ..!!
-
ਜਿਹਨਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ,
ਅਕਸਰ ਓਹਨਾ ਦੀ ਹੀ ਕਿਸਮਤ ਖਰਾਬ ਹੁੰਦੀ ਐ..!!
-
ਮੈਸੇਜ ਤਾਂ ਬਹੁਤ ਆਉਂਦੇ ਪਰ ਜਿਸ ਮੈਸੇਜ ਮੈਨੂੰ ਇੰਤਜ਼ਾਰ ਆ,
ੳਹ ਨਹੀਂ ਆਉਂਦਾ..!!
-
ਦੋ ਗੱਲਾਂ ਰਿਸ਼ਤਿਆਂ ਵਿੱਚ ਫਰਕ ਪੈਦਾ ਕਰ ਦਿੰਦੀਆਂ ਨੇ,
ਇੱਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ..!!
-
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ,
ਜਦੋਂ ਤਕ ਆਪਣੇ ਤੇ ਨਾ ਬੀਤਣ..!!
-
ਬਹੁਤ ਰੋ ਚੁੱਕੇ ਹਾਂ ਲੁਕ ਲੁਕ ਕੇ ਤੇਰੀ ਖ਼ਾਤਿਰ,
ਤੇ ਲੋਕ ਸਾਨੂੰ ਕਹਿੰਦੇ ਨੇ ਤੈਨੂੰ ਕਦੇ ਰੋਂਦੇ ਨਹੀਂ ਦੇਖਿਆ..!!
-
ਜਿੱਥੇ ਆਕੜਾਂ ਦਾ ਪੱਲੜਾ ਭਾਰੀ ਹੋਵੇ,
ਉੱਥੇ ਰੁਸਵਾਈਆਂ ਨੇ ਤਾਂ ਜਿੱਤਣਾ ਹੀ ਆ..!!
-
ਅਸੀ ਵੀ ਨਰਾਜ਼ਗੀ ਉੱਥੇ ਜਤਾਉਂਦੇ ਆਂ,
ਜਿੱਥੇ ਉਮੀਦ ਹੋਵੇ ਕਿਸੇ ਦੇ ਮਨਾਉਣ ਦੀ..!!
-
ਮੈਨੂੰ ਤੇਰੇ ਨਾਲ ਕੋਈ ਨਾਰਾਜ਼ਗੀ ਜਾਂ ਰੁਸਵਾਈ ਨਹੀਂ,
ਤੂੰ ਆਪਣੀ ਜਗ੍ਹਾ ਠੀਕ ਸੀ ਤੇ ਮੈਂ ਆਪਣੀ ਜਗ੍ਹਾ..!
-
ਹੱਸਣ ਨੂੰ ਜੀਅ ਤਾ ਵਾਲਾ ਕਰਦਾ, ਪਰ ਖੁੱਲ੍ਹ ਕੇ ਹੱਸਿਆ ਨੀ ਜਾਂਦਾ,
ਹੋਇਆ ਤਾ ਮੇਰੇ ਨਾਲ ਵੀ ਕੁਝ ਆ, ਆਹੀ ਤਾ ਬੋਲ ਕੇ ਦੱਸਿਆ ਨੀ ਜਾਂਦਾ..!!