-
ਤੂੰ ਉਹ ਆਖਰੀ ਮੁਹੱਬਤ ਆ
ਜੋ ਪਹਿਲੀ ਵਾਰ ਹੋਈ ਆ ਮੈਨੂੰ
-
ਨਾ ਪਰਖਿਆ ਕਰ ਮੈਨੂੰ
ਮੈਂ ਤਾਂ ਤੇਰੀ ਖੁਸ਼ੀ ਲਈ ਤੈਨੂੰ ਵੀ ਛੱਡ ਸਕਦਾ
-
ਪਛਤਾਉਣ ਦਾ ਮੌਕਾ ਜ਼ਰੂਰ ਦੇਵਾਂਗੇ
ਜਿੰਨਾਂ ਦੇ ਖਿਆਲ ਗਲਤ ਨੇ ਸਾਡੇ ਬਾਰੇ
-
ਰਿਸ਼ਤੇ ਜ਼ੋਰ ਨਾਲ ਨਹੀਂ
ਤਮੀਜ਼ ਨਾਲ ਰੱਖੇ ਜਾਂਦੇ ਨੇ
-
ਹਾਲਾਤ ਵੇਖ ਕੇ ਸੁਪਨੇ ਮਾਰ ਲੈਦੇ ਨੇ ਬਹੁਤ ਲੋਕ
ਹਰ ਕਿਸੇ ਦੀ ਕਿਸਮਤ ਚ ਜਿੱਦ ਨੀ ਹੁੰਦੀ
-
ਹਰ ਥਾਂ ਜਿੱਤਣਾ ਜਰੂਰੀ ਨੀਂ ਹੁੰਦਾ
ਕੁਝ ਰਿਸ਼ਤੇ ਹਾਰ ਵੀ ਮੰਗਦੇ ਨੇ
-
ਜਿਹੜੀ ਤਕਲੀਫ਼ ਤੁਸੀਂ ਖੁਦ ਬਰਦਾਸਤ ਨਹੀਂ ਕਰ ਸਕਦੇ ਉਹ ਦੂਸਰਿਆਂ ਨੂੰ ਵੀ ਨਾ ਦਿਆ ਕਰੋ
-
ਮੈ ਚੁੱਪ ਆ ਸਿਰਫ ਤੇਰੀ ਖੁਸ਼ੀ ਲਈ
ਤੂੰ ਇਹ ਨਾ ਸਮਝੀ ਵੀ ਮੇਰਾ ਦਿਲ ਨੀ ਦੁਖਦਾ
-
ਕਿਥੋਂ ਲੈ ਕੇ ਆਵਾਂ ਏਨਾ ਸਬਰ ਮੈਂ
ਤੂੰ ਥੋੜਾ ਜਾ ਮਿਲ ਕਿਉਂ ਨੀ ਜਾਂਦਾ
-
ਤੇਰਾ ਬੱਚਿਆਂ ਵਾਂਗ ਪਿਆਰ
ਕਰਨਾ ਹੀ ਸਾਨੂੰ ਵਿਗਾੜਦਾ ਹੈ
-
ਪੂਰੀ ਦੁਨੀਆ ਨਹੀਂ ਚਾਹੀਦੀ
ਸਿਰਫ ਤੂੰ ਚਾਹੀਦਾ ਏ
-
ਮਾਂ ਪਿਓ ਤੋਂ ਬਿਨਾਂ ਇੱਕ ਤੂੰ ਏ
ਜਿਸਨੂੰ ਦਿਲ ਰੱਜ ਕੇ ਪਿਆਰ ਕਰਦੈ
-
ਝੂਠੇ ਦਾ ਰੋਲਾ ਤੇ ਸੱਚੇ ਦੀ ਚੁੱਪ
ਸੱਚੀ ਵੇਖਣ ਵਾਲੀ ਹੁੰਦੀ ਆ
-
ਗੱਲ ਕਰਨ ਦਾ ਤਾਰੀਕਾ ਦੱਸ ਦਿੰਦਾ ਏ
ਗੱਲ ਦਿਲੋ ਹੋ ਰਹੀ ਜਾ ਦਿਲ ਰੱਖਣ ਲਈ
-
ਫ਼ਿਕਰ ਨਾ ਕਰਿਆ ਕਰ ਅਸੀਂ ਤੇਰੇ ਹਾਂ
ਅੱਖਾਂ ਦੇ ਸਾਹਮਣੇ ਵੀ ਤੇ ਉਹਲੇ ਵੀ
-
ਅੱਗ ਆਪਣੇ ਹੀ ਲਾਉਂਦੇ ਨੇ
ਜ਼ਿੰਦਗੀ ਨੂੰ ਵੀ ਤੇ ਲਾਸ਼ ਨੂੰ ਵੀ