
-
ਸੱਪ ਤਾਂ ਐਵੇ ਬਦਨਾਮ ਆ
ਸਭ ਤੌ ਭੈੜਾ ਡੰਗ ਤਾਂ ਆਪਨੇ ਮਾਰਦੇ ਨੇ
-
ਬੰਦਾ ਕਹਿੰਦੇ ਪੈਰਾ ਤੇ ਭਾਵੇਂ ਨਾ ਖੜੇ ਕੋਈ ਗੱਲ ਨੀ
ਪਰ ਜਿਹੜਾ ਬੰਦਾ ਜੁਬਾਨ ਤੇ ਖੜ ਜਾਦਾ ਅਸਲੀ ਬੰਦਾ ਓਹੀ ਮੰਨਿਆ ਜਾਂਦਾ

-
ਦੁਆ ਕਰਦੇ ਆ
ਤੇਰੀ ਹਰ ਦੁਆ ਕਬੂਲ ਹੋਵੇ
-
ਕੁਝ ਲੋਕਾਂ ਦੇ ਦਿਲ ਜਿੰਨੇ ਨਰਮ ਹੁੰਦੇ ਨੇ
ਜ਼ਿੰਦਗੀ ਉਹਨਾਂ ਨਾਲ ਓਨੀ ਸਖ਼ਤੀ ਨਾਲ ਪੇਸ਼ ਆਉਂਦੀ ਹੈ

-
ਕਿੱਥੇ ਹੁੰਦੇ ਏਨੇ ਤਜ਼ੁਰਬੇ ਹਕੀਮਾਂ ਕੋਲ
ਮਾਂ ਆਵਾਜ਼ ਸੁਣ ਕੇ ਬੁਖ਼ਾਰ ਨਾਪ ਲੈਂਦੀ ਹੈ
-
ਦਿਲ ਸੋਹਣਾ ਰੱਖੋ ਜਨਾਬ
ਸੂਰਤ ਆਪੇ ਜੱਚ ਜਾਂਦੀ
-
ਜ਼ਿੰਦਗੀ ਦੀ ਜੰਗ ਇਕੱਲੇ ਲੜਨੀ ਪੈਂਦੀ ਹੈ ਕਿਉਕਿ
ਆਪਣੇ ਸਲਾਹਾਂ ਦੇਂਦੇ ਆ ਸਾਥ ਨੀ

-
ਰਿਸ਼ਤੇ ਵਕਤ ਦੀ ਕਮੀ ਨਾਲ ਨਹੀਂ
ਅਹਿਸਾਸਾਂ ਦੀ ਕਮੀ ਨਾਲ ਬਿਖਰਦੇ ਨੇ
-
ਬੇਚੈਨ ਰਹਿਦੇ ਆ ਉਹ ਲੋਕ
ਜਿੰਨਾ ਨੂੰ ਹਰ ਗੱਲ ਯਾਦ ਰਹਿੰਦੀ ਹੈ
-
ਹਾਸੇ ਗੁਆਚ ਗਏ ਚਿਹਰੇ ਤੋ
ਤੇ ਲੋਕੀ ਆਖਣ ਆਕੜ ਬੜੀ ਆ

-
ਮੂੰਹ ਨਾਲ ਮਾਫ਼ ਕਰਨ ਵਿੱਚ ਕਿਸੇ ਨੂੰ ਸਮਾਂ ਨਹੀਂ ਲਗਦਾ ਪਰ ਦਿਲ ਤੋਂ ਮਾਫ਼ ਕਰਨ ਵਿੱਚ ਉਮਰਾਂ ਲੰਘ ਜਾਂਦੀਆਂ ਨੇ
-
ਜ਼ਿੰਦਗੀ ਤੋਂ ਮਹਿੰਗੇ
ਤਜ਼ਰਬੇ ਹੁੰਦੇ ਨੇ
-
ਚੰਗੀ ਕਿਤਾਬ ਜਿਹਾ ਰੁਤਬਾ ਰੱਖ
ਕੋਈ ਇੱਕ ਵਾਰ ਪੜੇ ਤੇ ਫਿਦਾ ਹੋ ਜਾਏ

-
ਸਿਰਫ਼ ਜ਼ਹਿਰ ਹੀ ਮੌਤ ਨਹੀਂ ਦਿੰਦੀ
ਕੁਝ ਲੋਕਾਂ ਦੀਆਂ ਗੱਲਾਂ ਹੀ ਕਾਫੀ ਹੁੰਦੀਆਂ ਨੇ
-
ਮੇਰੀ ਜ਼ਿੰਦਗੀ ਵਿਚ ਇੱਕ ਤੂੰ ਏਂ
ਜਿਹਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ
-
ਕੋਈ ਕੋਲ ਹੋ ਕੇ ਵੀ ਨਾਲ ਨੀ ਹੁੰਦਾ
ਕੋਈ ਦੂਰ ਹੋ ਕੇ ਵੀ ਨਾਲ ਰਹਿੰਦਾ