-
ਇਹ ਸਮਾਂ ਨਹੀਂ ਬੀਤ ਰਿਹਾ
ਅਸੀੰ ਬੀਤ ਰਹੇ ਹਾਂ
-
ਤੇਜ ਰਫਤਾਰ ਜ਼ਿੰਦਗੀ ਵਿੱਚ ਦੌੜਦੇ ਦੌੜਦੇ
ਅਸੀਂ ਜਿਉਣਾ ਭੁੱਲ ਗਏ ਹਾਂ ।
-
ਨੇੜੇ ਉਹਨਾਂ ਦੇ ਰਹੋ
ਜੋ ਥੋਡੀ ਦੂਰੀ ਵੀ ਸਹਾਰ ਨਾ ਸਕਣ

-
ਭੁੱਲ ਜਾਓ ਕਿ
ਕੌਣ ਤੁਹਾਨੂੰ ਭੁੱਲ ਗਿਆ
-
ਤੁਹਾਨੂੰ ਯਾਦ ਵੀ ਉਹੀ ਕਰਦੇ ਨੇ
ਜਿਹੜੇ ਤੁਹਾਨੂੰ ਆਪਣਾ ਸਮਝਦੇ ਨੇ
ਨਹੀਂ ਤਾਂ ਕਿਸੇ ਕੋਲ ਐਨੀ ਵਿਹਲ ਕਿੱਥੇ

-
ਜਦੋਂ ਕਿਸੇ ਨੂੰ ਦੂਰੀਆਂ ਪਸੰਦ ਆਉਣ ਲੱਗ ਜਾਣ
ਤਾਂ ਉਸ ਤੋਂ ਵਕਤ ਮੰਗਣਾ ਹੀ ਛੱਡ ਦਿਓ
-
ਉਹ ਵਕਤ ਬਿਤਾਉਣ ਆਏ ਸੀ
ਸਾਥ ਨਿਭਾਉਣ ਨਹੀ

-
ਕਿਰਦਾਰ ਦਾ ਸੋਹਣਾ ਹੋਣਾ
ਸੋਹਣੇ ਹੋਣ ਤੋਂ ਵੀ ਸੋਹਣਾ ਹੁੰਦਾ ।
-
ਨਾਲ ਹੋਣ ਲਈ ਹਮੇਸ਼ਾ ਕੋਲ ਖੜੇ ਰਹਿਣ ਦੀ ਜ਼ਰੂਰਤ ਨਹੀਂ ਹੁੰਦੀ ।

-
ਜਦੋਂ ਸਬਰ ਕਰਨਾ ਆਜੇ ਨਾ ਦਿਲਾ,
ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ..!!
-
ਮਤਲਬੀ ਤਾਂ ਸਭ ਨੇ
ਕੋਈ ਜ਼ਿਆਦਾ ਨੇ, ਕੋਈ ਘੱਟ ਨੇ..!!
ਮੁਹੱਬਤ ਦੇ ਬਦਲੇ ਮੁਹੱਬਤ ਲੈਣ ਦਾ ਖਿਆਲ ਨਾ ਕਰਿਓ ਜੇਕਰ ਮਿਲਦੀ ਹੈ ਤਾ ਬਹੁਤ ਵਧੀਆ ਹੈ ਜੇਕਰ ਨਹੀਂ ਮਿਲਦੀ ਤਾ ਵਪਾਰ ਨਾ ਕਰਿਓ

-
ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ
ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ,
-
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ
ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ

-
ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ
ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ !
-
ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ,
ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ

-
ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ
-
ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,
ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!
-
ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ,
ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ..

-
ਕਹਿੰਦਾ ਜਦ ਤੇਰਾ ਹੀ ਹੋ ਗਿਆਂ
ਫਿਰ ਤੇਰੇ ਕੋਲ ਹੀ ਆਵਾਂਗਾ
-
ਜੇ ਬਹੁਤੇ ਵੇਖ ਕੇ ਜਰਦੇ ਨਹੀਂ ਤੇ ਸੱਜਣਾ
ਦੁਆਵਾਂ ਮੰਗਣ ਵਾਲੇ ਵੀ ਬਥੇਰੇ ਨੇ
ਹਰ ਕਿਸੇ ਨੂੰ ਲੱਗਦਾ ਹੈ ਕਿ
ਉਹ ਸੱਚਾ ਤੇ ਸਹੀ ਹੈ ।

-
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ,
ਰਾਹ ਬਦਲੇ ਨੇ, ਤੋਰ ਨਹੀਂ.!!