
-
ਰੱਬ ਮੇਹਰਬਾਨ ਹੋਵੈ ਤਾਂ
ਸਮੁੰਦਰ ਆਪ ਮਿਲਣ ਆਉਦੇ ਹਨ
-
ਦਿਲ ਤੋਂ ਬਣੇ ਰਿਸ਼ਤੇ
ਮਾੜੇ ਵਕਤ ਵਿੱਚ ਵੀਂ
ਇੱਕ ਦੂਜੇ ਦਾ ਸਾਥ ਨਹੀ ਛੱਡਦੇ

-
ਤੂੰ ਇਨਸਾਨਾ ਦੀ ਕੀ ਗੱਲ ਕਰਦੈ
ਅਸੀਂ ਬਾਦਸ਼ਾਹੀਆ ਜਾਂਦੀਆਂ ਦੇਖੀਆਂ ਨੇ
-
ਸੁਣਿਆ ਬਦਨਾਮ ਕਰਨ ਲੱਗ ਗਏ ਨੇ ਉਹ ਸਾਨੂੰ
ਜਿਨ੍ਹਾਂ ਦੀ ਪਹਿਚਾਣ ਸਾਡੇ ਕਰਕੇ ਸੀ..
-
ਖੁਦਾ ਨੂੰ ਯਾਦ ਕਰਿਆ ਕਰ
ਸਭ ਦੁੱਖ ਆਪੇ ਦੂਰ ਹੋ ਜਾਣਗੇ
-
ਐਥੇ ਬੰਦੇ ਨੂੰ ਬੰਦਾ ਨਹੀਂ ਪੁੱਛਦਾ
ਬੱਸ ਜੇਬਾਂ ਨੂੰ ਸਲਾਮਾਂ ਹੁੰਦੀਆਂ ਨੇ
-
ਉਮੀਦ ਅਜਿਹਾ ਲਫਜ਼ ਹੈ
ਜੋ ਜਿੰਦਗੀ ਨੂੰ ਰਫਤਾਰ ਦਿੰਦਾ ਹੈ

-
ਕੁਝ ਸਾਥ ਬਹੁਤ ਥੋੜੇ ਸਮੇਂ ਲਈ ਹੁੰਦੇ ਹਨ ਪਰ ਜ਼ਿੰਦਗੀ ਭਰ ਲਈ ਯਾਦਗਾਰ ਬਣ ਜਾਂਦੇ ਹਨ
-
ਅਸੀਂ ਬੁਰੇ ਨਹੀਂ ਹਾਂ ਸੱਜਣਾ,
ਬਸ ਤੈਨੂੰ ਚੰਗੇ ਨਹੀਂ ਲਗਦੇ।

-
ਜੋ ਹਨੇਰੇ ਅਤੇ ਮੁਸੀਬਤਾਂ ਤੋਂ ਡਰਦੇ ਨਹੀਂ ਉਹ ਜੀਵਨ ਵਿੱਚ ਸੂਰਜ ਬਣ ਕੇ ਉੱਗ ਪੈਂਦੇ ਹਨ ।
-
ਕਿਵੇਂ ਕਰਾਂ ਮੈਂ ਖ਼ੁਦ ਨੂੰ ਤੇਰੇ ਕਾਬਿਲ ਐ ਜ਼ਿੰਦਗੀ ਜਦੋਂ ਮੈਂ ਆਦਤਾਂ ਬਦਲਦਾ ਹਾਂ ਤੂੰ ਸ਼ਾਰਤਾਂ ਬਦਲ ਦਿੰਦੀ ਏ

-
ਚਲਾਕੀਆਂ ਜੱਗ ਨਾਲ ਤਾਂ ਚੱਲ ਸਕਦੀਆਂ ਨੇ
ਰੱਬ ਨਾਲ ਨਹੀਂ
-
ਸੰਭਲ ਕੇ ਚੱਲੋ ਕਿਉਕਿ ਪਹਿਲਾਂ ਤਾਰੇ ਤੋੜਨ ਵਾਲੇ ਆਖ਼ਿਰ ਦਿਲ ਤੋੜਦੇ ਹੁੱਦੇ ਹਨ

-
ਚੰਗੇ ਅਨੁਭਵ ਲਈ ਜੀਵਨ ਵਿੱਚ
ਬੁਰੇ ਦਿਨ ਹੋਣੇ ਵੀ ਜਰੂਰੀ ਹਨ ।
-
ਅਸੀ ਟਾਇਮ⌚ਵਰਗੇ ਆ ਸ਼ਾਹ ਜੀ
ਜਿਸ ਨੇ ਕਦਰ ਨਹੀ ਕਿੱਤੀ
ਮੁੜਕੇ ਉਹਨੂੰ ਨਹੀਂ ਲੱਭਦੇ..

-
ਕੁਝ ਲੋਕ ਇੰਨੇ ਗਰੀਬ ਹੁੰਦੇ ਕਿ ਉਨ੍ਹਾਂ ਕੋਲ ਪੇਸੈ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੁੱਦਾ ।
-
ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰੋ
ਫਿਰ ਰੱਬ ਆਪਣੇ ਆਪ ਰਾਜੀ ਹੋ ਜਾਵੇਗਾ

-
ਹਾਲਾਤ ਗਰੀਬ ਹੋਣ ਤਾਂ ਚੱਲੇਗਾ
ਪਰ ਸੋਚ ਭਿਖਾਰੀ ਨਹੀਂ ਹੋਣੀ ਚਾਹੀਦੀ
-
ਕਿਨਾਰਾ ਨਾ ਮਿਲੇ ਕੋਈ ਗੱਲ ਨੀ
ਪਰ ਕਿਸੇ ਨੂੰ ਡੋਬ ਕੇ ਨੀ ਤਰਨਾ ਮੈਂ