-
ਕੰਮ ਭਾਵੇ ਕੋਈ ਨਾ ਹੋਵੇ
ਬੰਦਾ ਘਰ ਆ ਕੇ ਪਹਿਲਾ ਮਾਂ ਨੂੰ ਹੀ ਲੱਭਦਾ
-
ਗੱਲਾਂ ਅੱਜ ਵੀ ਕਰਦਾ ਹਾਂ ਲੋਕਾਂ ਨਾਲ
ਪਰ ਭਰੋਸਾ ਨਹੀਂ
-
ਜਦੋਂ ਅੱਖ ਦੇ ਬੋਲ ਕੌੜੇ ਹੋ ਜਾਣ
ਤਾਂ ਸਮਝੋ ਰਿਸ਼ਤਿਆ ਦੀ ਲੋੜ ਨਹੀਂ
-
ਘਰ ਖਵਾਉਂਦਾ ਰਿਹਾ ਤਾ ਮਹਿਫਲ ਲੱਗਦੀ ਰਹੀ
ਮਾਰਾ ਟਾਈਮ ਆਇਆ ਫੇਰ ਨਾ ਕਦੇ ਮਹਿਫਲ ਲੱਗੀ ਤੇ ਨਾ ਕੋਈ ਯਾਰ ਆਇਆ
-
ਮਜ਼ਾਕ ਦਾ ਸਹਾਰਾ ਲੈ ਕੇ ਲੋਕ
ਦਿਲ ਦੀ ਗੱਲ ਦਸ ਜਾਂਦੇ ਨੇਂ
-
ਸਭ ਤੋਂ ਕੀਮਤੀ ਹੁੰਦਾ ਵਕਤ
ਜੇ ਕੋਈ ਵਕਤ ਦਿੰਦਾ ਤਾਂ ਕਦਰ ਕਰੋ
-
ਬੇਫਿਕਰੇ ਜਰੂਰ ਆ
ਪਰ ਮਤਲਬੀ ਨੀ
-
ਪਰਖਣ ਵਾਲੇ ਬਹੁਤ ਨੇ
ਤੇ ਸਮਝਣ ਵਾਲੀ ਇੱਕਲੀ ਮਾਂ
-
ਸਿਵੇ ਸਿਰਫ਼ ਸਰੀਰ ਫੂਕਦੇ ਨੇ
ਪਰ ਤਾਹਨੇ ਰੂਹ ਸਾੜ ਦਿੰਦੇ ਨੇ
-
ਤੇਰੇ ਦੁੱਖ ਤੇਰੇ ਹੀ ਰਹਿਣਗੇ
ਚਾਹੇ ਜੀਹਨੂੰ ਮਰਜ਼ੀ ਦੱਸੀ ਚੱਲ
-
ਯਾਰੀ ਪਾਓ ਰੱਬ ਨਾਲ
ਰੱਬ ਤੋ ਇਲਾਵਾ ਕੋਈ ਸਾਥ ਨਹੀਂ ਦਿੰਦਾ
-
” ਲਹਿਜੇ ” ਸਮਝ ਆ ਜਾਂਦੇ ਆ ਮੈਂਨੂੰ ਲੋਕਾਂ ਦੇ
ਬਸ ਉਹਨਾ ਨੂੰ ਸ਼ਰਮਿੰਦਾ ਕਰਨਾ ਚੰਗਾ ਨਹੀਂ ਲਗਦਾ
-
ਨਾ ਹੀ ਮਿਲਿਆ ਏ, ਨਾ ਹੀ ਮਿਲਣਾ ਏ
ਮੈਨੂੰ ਪਿਆਰ ਕਿਸੇ ਹੋਰ ਤੋਂ ਮੇਰੇ ਬਾਪੂ ਵਰਗਾ
-
ਬੜੇ ਖ਼ੂਬਸੂਰਤ ਹੁੰਦੇ ਨੇ ਉਹ ਲੋਕ
ਜੋ ਵਕਤ ਪੈਣ ਤੇ ਵਕਤ ਦਿੰਦੇ ਨੇ
-
ਜੋ ਆਪਣੇ ਜੀਵਨ ਸਾਥੀ ਨਾਲ ਵੀ ਸੱਚਾ ਨਹੀਂ
ਉਹ ਕਿਸੇ ਦਾ ਸਾਥੀ ਨਹੀਂ ਹੋ ਸਕਦਾ