Punjabi Shayari

- ਰਿਸ਼ਤੇ ਜ਼ੋਰ ਨਾਲ ਨਹੀਂ
ਤਮੀਜ਼ ਨਾਲ ਰੱਖੇ ਜਾਂਦੇ ਨੇ
- ਪਛਤਾਉਣ ਦਾ ਮੌਕਾ ਜ਼ਰੂਰ ਦੇਵਾਂਗੇ
ਜਿੰਨਾਂ ਦੇ ਖਿਆਲ ਗਲਤ ਨੇ ਸਾਡੇ ਬਾਰੇ

- ਨਾ ਪਰਖਿਆ ਕਰ ਮੈਨੂੰ
ਮੈਂ ਤਾਂ ਤੇਰੀ ਖੁਸ਼ੀ ਲਈ ਤੈਨੂੰ ਵੀ ਛੱਡ ਸਕਦਾ
- ਖੁਦਾ ਖੈਰ ਰੱਖੀ ਉਹਦੀ
ਜੋ ਸਾਡੇ ਖਿਆਲਾ ਚ ਰਹਿੰਦੇ ਨੇ
- ਮੇਰੇ ਦਿਲ ਦੀ ਪਸੰਦ ਸਿਰਫ਼ ਤੂੰ ਏ
ਬਸ ਹੁਣ ਇਸ ਦਿਲ ਦਾ ਮਾਨ ਰੱਖ ਲਈ

- ਲਾਵਾਂ ਨਾਲ ਨਾ ਸਹੀ ਪਰ
ਸਾਹਾਂ ਨਾਲ ਤਾਂ ਤੂੰ ਮੇਰਾ ਹੀ ਆ ਸੱਜਣਾ
- ਜ਼ਿੰਦਗੀ ਬਹੁਤ ਸੋਹਣੀ ਹੈ ਸਾਰੇ ਏਹੀ ਕਹਿੰਦੇ ਨੇਂ
ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜੇਹਾ ਹੋ ਗਿਆ

- ਮਾਲੀ ਨੂੰ ਖੁਸ਼ੀ ਹੁੰਦੀ ਹੈਂ ਫੁੱਲਾਂ ਦੇ ਖਿਲਣ ਨਾਲ
ਪਰ ਸਾਨੂੰ ਖੁਸ਼ੀ ਹੁੰਦੀ ਹੈਂ ਤੇਰੇ ਮਿਲਣ ਨਾਲ
- ਸਕੂਨ ਮਿਲਦਾ ਤੇਰੇ ਨਾਲ ਗੱਲ ਕਰਕੇ
ਐਵੇਂ ਨੀ ਅਸੀਂ ਆਪਣੀ ਰਾਤਾਂ ਦੀ ਨੀਂਦ ਗਵਾਉਦੇ

- ਉਝਂ ਜਿੰਮੇਵਾਰੀਆਂ ਤਾਂ ਸਭ ਸਾਭਂ ਲੈਣਾ ਮੈਂ
ਬਸ ਕਿਸੇ ਵੇਲੇ ਆਪਣਾ ਆਪ ਨਹੀਂ ਸਾਭਿਆਂ ਜਾਂਦਾ
- ਬੜੇ ਕੱਚ ਹੀਰੇ ਨਿੱਕਲੇ, ਬੜੇ ਹੀਰੇ ਕੱਚ ਹੋ ਗਏ
ਬੜੇ ਸੱਚ ਵਹਿਮ ਨਿੱਕਲੇ, ਬੜੇ ਵਹਿਮ ਸੱਚ ਹੋ ਗਏ

- ਵੈਸੇ ਮਤਲਬੀ ਨਹੀਂ ਹਾਂ ਮੈਂ
ਪਰ ਤੇਰੇ ਸਿਵਾ ਮੈਨੂੰ ਕਿਸੇ ਨਾਲ ਮਤਲਬ ਨਹੀਂ
- ਮੁਸਕਾਨ ਨਾ ਹੁੰਦੀ ਤਾਂ
ਲੋਕ ਆਪਣਾ ਗਮ ਕਿਵੇਂ ਛਿਪਾਉਂਦੇ

- ਜਿੰਨੀ ਕੁ ਦੁਨੀਆ ਵੇਖੀ ਆ
ਉਸ ਹਿਸਾਬ ਨਾਲ ਚੁੱਪ ਨਾਲੋਂ ਚੰਗਾ ਕੁਝ ਵੀ ਨਹੀਂ
- ਮੇਰੀ ਕਿਸੇ ਨੇਕੀ ਦਾ ਫਲ ਏ ਤੂੰ
ਤੇਰੇ ਵਰਗੇ ਸੱਜਣ ਐਂਵੇ ਤਾਂ ਨੀ ਮਿਲ ਜਾਂਦੇ

- ਕਿੰਨਾ ਕੁਝ ਬਦਲ ਗਿਆ ਏ ਵਕਤ ਨਾਲ
ਪਰ ਤੇਰੇ ਬਦਲਣ ਤੇ ਮੈਨੂੰ ਹੁਣ ਵੀ ਯਕੀਨ ਨਹੀਂ ਹੁੰਦਾ
- ਜੇ ਦੁੱਖ ਮਿਲ ਰਹੇ ਨੇ ਤਾਂ ਕੀ ਹੋਇਆ ਮੁਸਾਫ਼ਿਰ
ਗੁਨਾਹ ਵੀ ਤਾਂ ਆਪਣੇ ਹੱਥਾ ਨਾਲ ਕਰੇ ਨੇ

- ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ , ਮੈਨੂੰ ਓਹੀ ਚੀਜਾਂ ਪਸੰਦ ਨੇ
- ਰੰਗਾਂ ਦੇ ਕਾਲੇ ਆ
ਦਿਲਾ ਦੇ ਨਹੀਂ
- ਦੁਸ਼ਮਣ ਚੰਗੇ ਨੇ
ਦੋਗਲਿਆਂ ਯਾਰਾਂ ਨਾਲੋਂ